ਬੀਚ ਜ਼ਬਾਨ ਜ਼ਬਾਨ ਭੀ ਤੂੰਹਾਂ

ਬੀਚ ਜ਼ਬਾਨ ਜ਼ਬਾਨ ਭੀ ਤੂੰਹਾਂ, ਤੇ ਅੱਖੀਂ ਦੇ ਵਿੱਚ ਅੱਖੀਂ

ਕੰਨਾਂ ਦੇ ਵਿੱਚ ਕੰਨ ਹੋ ਸੁਣਨਾ ਏਂ, ਤੇ ਬੱਖੀ ਦੇ ਵਿੱਚ ਬੱਖੀ

ਸਭ ਅੰਗਾਂ ਵਿੱਚ ਅੰਗ ਹੋ ਡਟਿਓਂ, ਤੇ ਭੱਖਣ ਦੇ ਵਿੱਚ ਭੱਖੀ

ਰੋਸ਼ਨ ਤੇਰਾ ਜ਼ਾਹਿਰ ਫ਼ਕਰ, ਗੁਝੀ ਅਗ ਨਾ ਰਹਿੰਦੀ ਕੱਖੀਂ

📝 ਸੋਧ ਲਈ ਭੇਜੋ