ਬੀਜ ਨੇ ਬੂਟੇ ਨੂੰ

ਬੀਜ ਨੇ ਬੂਟੇ ਨੂੰ-

ਜ਼ਿੰਦਗੀ ਬਖ਼ਸ਼ੀ

ਬੂਟੇ ਦੀਆਂ ਬਾਂਹਾਂ ਬਣੀਆਂ 

ਟਹਿਣੀਆਂ ਪੱਤੇ

ਡਾਲੀਆਂ 'ਚੋਂ

ਅੰਕੁਰ ਡੋਡੀਆਂ

ਡੋਡੀਆਂ ਚੋਂ ਹੱਸਣ ਫੁੱਲ

ਪਰ ਸਾਰੀ ਦੁਨੀਆਂ ਤਾਂ ਹੱਸਦੀ

ਜਦ ਖਿੜ੍ਹਨ ਗੁਲਾਬੀ ਤੇਰੇ ਬੁੱਲ੍ਹ

📝 ਸੋਧ ਲਈ ਭੇਜੋ