ਬੀਤ ਗਈ ਹੈ ਉਮਰਾ ਰੇਤਾ ਛਾਨਣ ਵਿੱਚ ।
ਲੱਭਦਾ ਰਿਹਾ ਟਟਹਿਣੇ ਦਿਨ ਦੇ ਚਾਨਣ ਵਿੱਚ।
ਉਂਝ ਅੰਬਰ ਦੇ ਹਰ ਤਾਰੇ ਵਿੱਚ ਸੀ ਇੱਕ ਰੰਗ,
ਪਰ ਉਹ ਨਹੀਂ ਜੋ ਮੇਰੇ ਚੰਨ ਦੇ ਚਾਨਣ ਵਿਚ ।
ਫ਼ਰਕ ਜਿਵੇਂ ਹੈ ਮਲਕੀਅਤ ਮਜ਼ਦੂਰੀ ਦਾ,
ਅੰਤਰ ਹੈ ਉਮਰਾ ਜੀਵਣ ਤੇ ਮਾਨਣ ਵਿੱਚ ।
ਜਾਂ ਲੋਕਾਂ ਦੇ ਦੀਦੇ ਜਾਂ ਮੈਂ ਬਦਲ ਗਿਆ,
ਕਹਿੰਦੇ ਹੁਣ ਮੈਂ ਆਉਂਦਾ ਨਹੀਂ ਪਛਾਨਣ ਵਿੱਚ ।
ਹੋਰ ਦਿਓ ਇਕ ਉਮਰਾ ਦੇਵਣ ਹਾਰ ਜੀਓ,
ਇਹ ਉਮਰਾ ਤਾਂ ਬੀਤੀ ਉਮਰਾ ਜਾਨਣ ਵਿੱਚ।