ਬੀਤੇ ਲਮਹੇ ਜੋ ਗੌਲਦੇ ਪਏ ਹਾਂ

ਬੀਤੇ ਲਮਹੇ ਜੋ ਗੌਲਦੇ ਪਏ ਹਾਂ

ਜਿੰਦ ਖੰਡਰਾਂ 'ਚ ਰੋਲਦੇ ਪਏ ਹਾਂ

ਕਿਰਚੀ ਕਿਰਚੀ ਹੈ ਖਿਲਰੀਆਂ ਸਧਰਾਂ,

ਵਾਂਗ ਝੱਲਿਆਂ ਦੇ ਟੋਲਦੇ ਪਏ ਹਾਂ

ਸੂਲੀ ਟੰਗੀ ਇਹ ਲੋਥ ਕਿਸਦੀ ਹੈ,

ਕਫ਼ਨ ਕਿਸਦਾ ਮਧੋਲਦੇ ਪਏ ਹਾਂ

ਅਪਣੇ ਕੰਨੀਂ ਵੀ ਨਹੀਂ ਸਦਾ ਪੈਂਦੀ,

ਐਸੇ ਖੂਹ 'ਚੋਂ ਅਸੀਂ ਬੋਲਦੇ ਪਏ ਹਾਂ

ਵੇਲਾ ਸਾਨੂੰ ਲਤਾੜ ਲੰਘ ਜਾਸੀ,

ਸੁੱਕੇ ਪੱਤਰ ਹਾਂ ਡੋਲਦੇ ਪਏ ਹਾਂ

📝 ਸੋਧ ਲਈ ਭੇਜੋ