ਬੀਤਿਆ ਵੇਲਾ

ਲੰਘੇ ਪਾਣੀ, ਬੀਤਿਆ ਵੇਲਾ,

ਮੁੜਨੇ ਨਈ ਅਖੀਰਾਂ ਨੂੰ! 

ਜ਼ਰ ਮੁੱਕ ਜਾਣੀ, ਵਾਜ਼ਾ ਵੱਜਣਾਂ,

ਬੇਸ਼ੱਕ ਸਾਂਭ ਸਰੀਰਾਂ ਨੂੰ! 

ਅੱਜ ਦਾ ਕੀ ਆ, ਕੱਲ੍ਹ ਦਾ ਕੀ ਆ, 

ਖੁੱਲਕੇ ਮਾਣ ਹੁਲਾਰੇ ਨੂੰ!

ਕੀਮਤ ਹੱਸਦੇ ਚੇਹਰੇ ਦੀ ਆ,

ਪੁੱਛਦਾ ਕੌਣ ਵਿਚਾਰੇ ਨੂੰ!

📝 ਸੋਧ ਲਈ ਭੇਜੋ