ਕੁੱਝ ਨਾ ਸੋਚ, ਹੋ ਜਾ ਬੇਪਰਵਾਹ ਸੱਜਣਾ,

ਮਜਾਲ ਕੀ ਜ਼ਮਾਨਾ ਰੋਕੇ ਤੇਰਾ ਰਾਹ ਸੱਜਣਾ।

ਅੱਜ ਦਾ ਸੂਰਜ ਛਿਪਣ ਤੋਂ ਪਹਿਲਾਂ,

ਬਣ ਪੁੰਨਿਆ ਦਾ ਚੰਨ ਸੱਜਣਾ।

ਕੋਈ ਰਹਿਬਰ ਲੱਭਦੀ ਬੁਲਬੁਲ ਦਾ,

ਬਣ ਜੁਗਨੂੰ ਰਾਹ ਰੁਸ਼ਨਾ ਸੱਜਣਾ।

ਛਾਂ ਮਾਣ, ਦੁਆਵਾਂ ਸੌ, ਦੇਣ ਪਾਂਧੀ,

ਕੋਈ ਐਸਾ ਬੂਟਾ ਲਾ ਸੱਜਣਾ।

ਕੁੱਲ ਜਹਾਨ ਤੇ ਪਿਆਰ ਦਾ ਮੀਂਹ ਵਰਸੇ,

ਕੋਈ ਐਸਾ ਬਾਣ ਚਲਾ ਸੱਜਣਾ।

ਜੀਣਾ ਹੈ ਤਾਂ ਜੀਅ ਮਸ਼ਾਲ ਬਣ ਕੇ,

ਪੱਛ ਹਨੇਰੇ ਦੇ ਸੀਨੇ ਤੇ ਲਾ ਸੱਜਣਾ।

📝 ਸੋਧ ਲਈ ਭੇਜੋ