ਬੇਸ਼ੱਕ ਭਾਵੇਂ ਸਾਡੀਆਂ ਮਾਵਾਂ

ਬੇਸ਼ੱਕ ਭਾਵੇਂ ਸਾਡੀਆਂ ਮਾਵਾਂ 

ਨਾ ਹਨ ਪੜ੍ਹੀਆਂ ਲਿਖੀਆਂ ਹੋਈਆਂ

ਅਨਪੜ੍ਹ ਜੰਮੀਆਂ ਅਨਪੜ੍ਹ ਮੋਈਆਂ

ਉਹਨਾ ਮੁੜ ਵੀ ਭਰਮ ਬਚਾਇਆ

ਮਾਂ ਬੋਲੀ ਨੂੰ ਜਿੱਭ ਤੇ ਰੱਖ ਕੇ

ਸਾਡੇ ਤੀਕ ਅਪੜਾਇਆ

ਤਾਂ ਅੱਜ ਪੰਜਾਬ ਦੇ ਪੁੱਤਰਾਂ

ਮਾਂ ਬੋਲੀ ਦਾ ਢੋਲ ਵਜਾਇਆ

ਹੁਣ ਦੀਆਂ ਮਾਵਾਂ ਪੰਜ ਪੜ੍ਹੀਆਂ ਵੀ

ਓਪਰੀ ਬੋਲੀ ਬੋਲ ਰਹੀਆਂ ਨੇ

ਜ਼ਹਿਰ ਵਸੇਬ 'ਚ ਘੋਲ ਰਹੀਆਂ ਨੇ

ਜੇਕਰ ਹੁਣ ਦੀਆਂ ਮਾਵਾਂ ਸਾਡੀ

ਮਾਂ ਬੋਲੀ ਦੀ ਲੱਜ ਨਾ ਰੱਖੀ

ਕੱਲ੍ਹ ਨੂੰ ਕਿਹੜਾ ਏਥੇ ਮਾਂ 

ਬੋਲੀ ਦਾ ਢੋਲ ਵਜਾਸੀ

ਕੱਲ੍ਹ ਨੂੰ ਇਹ ਫਿਰ ਮਾਂ ਬੋਲੀ ਨਈਂ

ਪਿਉ ਬੋਲੀ ਸਦਵਾਸੀ

📝 ਸੋਧ ਲਈ ਭੇਜੋ