ਬੇਸ਼ੱਕ ਤੈਨੂੰ ਦੱਬ ਰੱਖਿਆ ਹੈ ਫ਼ਿਕਰਾਂ ਨੇ
ਤੂੰ ਮੁਸਕਰਾ ਤਾਂ ਸਕਦੈ
ਰੁੱਸ ਗਿਆ ਹੈ ਕੋਈ ਜਾਨੋ ਪਿਆਰਾ ਤੇਰੇ ਤੋਂ
ਤੂੰ ਮਨਾ ਤਾਂ ਸਕਦੈ
ਮੰਨਿਆ ਸਭ ਪਾਸੇ ਧੋਖਾ ਤੇ ਬੇਵਫਾਈ
ਤੂੰ ਨਿਭਾਅ ਤਾਂ ਸਕਦੈ
ਤੇਰੇ ਆਪਣੇ ਮਿਲ ਗਏ ਜਾ ਕੇ ਗ਼ੈਰਾਂ ਨਾਲ
ਤੂੰ ਦਿਲੋਂ ਭੁਲਾ ਤਾਂ ਸਕਦੈਂ
ਚਾਰੇ ਪਾਸੇ ਬੇਈਮਾਨੀ ਕਾਲਾਬਾਜ਼ਾਰੀ
ਤੂੰ ਹੱਕ ਦੀ ਖਾ ਤਾਂ ਸਕਦੈਂ
ਕੋਈ ਕਿਸੇ ਨੂੰ ਖ਼ੁਸ਼ ਦੇਖ ਕੇ ਰਾਜ਼ੀ ਨਹੀਂ
ਤੂੰ ਖਿਲ ਖਿਲਾ ਤਾਂ ਸਕਦੈਂ