ਭਾਵੇਂ ਜਬਰ ਹਨ੍ਹੇਰੀਆਂ ਝੂਲਣ ਸਬਰ ਵਿਖਾਲੀ ਜਾਣਾ

ਭਾਵੇਂ ਜਬਰ ਹਨ੍ਹੇਰੀਆਂ ਝੂਲਣ ਸਬਰ ਵਿਖਾਲੀ ਜਾਣਾ

ਦੇਸ ਦੀ ਹਰ ਇਕ ਔਕੜ ਆਪਣੀ ਜਾਨ ਤੇ ਜਾਲੀ ਜਾਣਾ

ਦੇਸ ਦੀ ਸੇਵਾ ਦੀਨ ਇਮਾਨ ਦਾ ਹਿੱਸਾ ਕਹਿਣ ਸਿਆਣੇ,

ਗ਼ੱਦਾਰੀ ਦਾ ਮਤਲਬ ਈਮਾਨ ਤੋਂ ਖ਼ਾਲੀ ਜਾਣਾ

ਭੁੱਖ, ਗ਼ਰੀਬੀ ਤੇ ਬੇ-ਹਿੱਸੀ ਆਪਣੀ ਜਾਨ ਤੇ ਸਹਿ ਕੇ,

ਆਵਣ ਵਾਲੀਆਂ ਨਸਲਾਂ ਨੂੰ ਪਰ ਦੇ ਖ਼ੁਸ਼ਹਾਲੀ ਜਾਣਾ

ਬੇ ਇਲਮੀ ਦਾ ਜ਼ਹਿਰ ਕਿਤੇ ਨਾ ਘੁੱਪ ਹਨੇਰੇ ਕਰਦੇ,

ਚਾਨਣ ਵੰਡਦੇ ਰਹਿਣਾ, ਦੀਵੇ ਲਹੂ ਥੀਂ ਬਾਲੀ ਜਾਣਾ

ਅੱਜ ਦੀ ਅੱਜ ਨਬੇੜਨ ਹੁੰਦਾ ਮਰਦਾਂ ਦਾ ਦਸਤੂਰ,

ਬੁਜ਼ਦਿਲ ਤੇ ਕਮਜ਼ੋਰ ਦਾ ਸ਼ੇਵਾ ਕਲ ਤੇ ਟਾਲੀ ਜਾਣਾ

📝 ਸੋਧ ਲਈ ਭੇਜੋ