ਸੈਦਪੁਰ ਦੀ ਧਰਤੀ ਤੇ ਵੱਸਦਾ ਸੀ
ਸੱਚਾ ਕਿਰਤੀ ਇੱਕ ਤਰਖਾਣ ਲਾਲੋ।
ਦਸਾਂ ਨਹੁੰਆਂ ਦੀ ਹੱਥੀ ਕਿਰਤ ਕਰਦਾ
ਰੁੱਖੀ-ਸੁਖੀ ਖਾ ਕਰੇ ਗੁਜਰਾਨ ਲਾਲੋ ।
ਸਬਰ ਅਤੇ ਸੰਤੋਖ ਦੀ ਉਹ ਮੂਰਤ
ਰੱਖੇ ਪ੍ਰਭੂ ਵੱਲ ਸਦਾ ਧਿਆਨ ਲਾਲੋ।
ਜਦੋਂ ਗੁਰੂ ਨਾਨਕ ਜੀ ਉਸਦੇ ਗ੍ਰਹਿ ਆਏ,
ਕੀਤਾ ਗੁਰਾਂ ਦਾ ਬਹੁਤ ਸਨਮਾਨ ਲਾਲੋ।
ਰੋਟੀ ਕੋਧਰੇ ਦੀ ਹੱਥੀ ਤਿਆਰ ਕਰਕੇ,
ਰੱਖੀ ਗੁਰਾਂ ਦੇ ਸਾਹਮਣੇ ਆਣ ਲਾਲੋ।
ਛਕਿਆ ਭੋਜਨ ਸੀ ਗੁਰਾਂ ਪ੍ਰੀਤ ਲਾਕੇ ,
ਐਮ,ਏ ਸੇਵਾ ਕਰ ਪਾਇਆ ਸੀ ਮਾਣ ਲਾਲੋ।