ਜਿੱਥੇ ਚੱਲੂ ਗੱਲ ਨਾਨਕ ਜਿਹੇ ਪੀਰ ਦੀ!
ਮਹਿਕ ਖਿੜੂ ਉੱਥੇ ਮਰਦਾਨੇ ਵੀਰ ਦੀ!
ਸੁਰਾਂ ਦਾ ਖਜਾਨਾ ਸਾਰੇ ਸੰਸਾਰ ਦਾ!
ਭਾਈ ਮਰਦਾਨਾ ਯਾਰ ਨਿਰੰਕਾਰ ਦਾ!
ਲੰਮਾ ਸਮਾਂ ਨਾਨਕ ਦੇ ਨਾਲ ਬੀਤਿਆ!
ਰੱਬੀ ਧੁਨਾ ਗਾਉਦੇ ਕਈ ਸਾਲ ਬੀਤਿਆ!
ਛੱਡ ਦਿੱਤਾ ਮੋਂਹ ਪਿੱਛੇ ਪਰਿਵਾਰ ਦਾ!
ਭਾਈ ਮਰਦਾਨਾ ਯਾਰ ਨਿਰੰਕਾਰ ਦਾ!
ਉਮਰਾਂ 'ਚ ਵੱਡਾ ਭਾਈ ਮਰਦਾਨਾਂ ਸੀ!
ਅੰਤਾਂ ਦਾ ਇੱਕ ਦੂਜੇ ਨਾ" ਯਰਾਨਾਂ ਸੀ!
ਮਨਾਂ ਮੂੰਹੀ ਮੁੱਲ ਏਨਾਂ ਦੇ ਪਿਆਰ ਦਾ!
ਭਾਈ ਮਰਦਾਨਾ ਯਾਰ ਨਿਰੰਕਾਰ ਦਾ!
ਰੋਟੀ ਬਿਨਾਂ ਮੇਰੀ ਆਂਦਰ ਨੀਂ ਰੱਜਦੀ!
ਭੁੱਖਿਆ ਨਾਂ" ਬਾਬਾ ਜੀ ਰਬਾਬ ਵੱਜਦੀ!
ਹੋ ਜਾਣਾ ਗੁੱਸੇ ਕਦੇ ਦਿਲ ਹਾਰ ਦਾ!
ਭਾਈ ਮਰਦਾਨਾ ਯਾਰ ਨਿਰੰਕਾਰ ਦਾ!
ਧੁਰੋਂ ਬਾਣੀ ਆਈ ਕਹਿਣਾ ਮੁੱਖੋ ਦਾਤੇ ਨੇ!
ਛੇੜਣੀ ਰਬਾਬ ਫਿਰ ਮੀਰ ਯਾਦੇ ਨੇ!
ਚੁਣ ਲਿਆ ਮਾਰਗ ਸੀ ਉਪਕਾਰ ਦਾ!
ਭਾਈ ਮਰਦਾਨਾ ਯਾਰ ਨਿਰੰਕਾਰ ਦਾ!
ਛੱਡਿਆ ਨੀਂ ਸਾਥ ਘੁੱਟ ਪੱਲਾ ਬੰਨ੍ਹਿਆ!
ਨਾਨਕ ਨੂੰ ਉਹਨੇ ਸੀ ਅਕਾਲ ਮੰਨਿਆ!
ਲੜ ਲਾ ਕੇ ਦਾਤੇ ਮੀਰ ਯਾਦਾ ਤਾਰ ਤਾ!
ਭਾਈ ਮਰਦਾਨਾ ਯਾਰ ਨਿਰੰਕਾਰ ਦਾ!
ਐਸਾ ਸੀ ਯਰਾਨਾ ਕਿ ਮਸਾਲ ਬਣ ਗਈ!
ਗੁਰਪ੍ਰੀਤ ਦੀਨ ਤੇ ਦਿਆਲ ਬਣ ਗਈ!
ਖੇਮਕਰਨ ਵਾਲਾ ਲਿਖਕੇ ਉਚਾਰ ਦਾ!
ਭਾਈ ਮਰਦਾਨਾ ਯਾਰ ਨਿਰੰਕਾਰ ਦਾ!