ਭਾਰਤ ਦੀ ਆਜ਼ਾਦੀ

ਸੁਣੋ ਸੁਣਾਵਾਂ ਹਾਲ ਤੁਹਾਨੂੰ ਭਾਰਤ ਦੀ ਬਰਬਾਦੀ ਦਾ

ਘੁੰਡ ਉੱਠਾ ਕੇ ਕਿਵੇਂ ਵੇਖਿਆ ਮੁਖੜਾ ਅਸੀਂ ਆਜ਼ਾਦੀ ਦਾ

ਜਦੋਂ ਜ਼ੁਲਮ ਦੀ ਹਵਾ ਸ਼ੂਕਦੀ, ਸਾਡੀ ਲੁੱਟ ਬਹਾਰ ਗਈ

ਲੱਖਾਂ ਹੀ ਮਨਸੂਰਾਂ ਦੀ ਉਹ ਅਣਖ ਤਾਈੰ ਵੰਗਾਰ ਗਈ

ਸੰਗਰਾਮਾਂ ਦਾ ਸੂਰਜ ਚੜ੍ਹਿਆ ਦੇਸ਼ ਅਜਾਦ ਕਰਾਵਣ ਨੂੰ

ਕਿਰਤੀ ਅਤੇ ਕਿਸਾਨ ਜਾਗਿਆ ਮੋੜ ਬਹਾਰਾਂ ਲਿਆਵਣ ਨੂੰ

ਦੇਸ਼ ਬਦੇਸ਼ਾਂ ਅੰਦਰ ਜਾਗੇ ਭਾਰਤ ਮਾਂ ਦੇ ਜਾਏ ਸੀ

ਵਿਚ ਬਜ-ਬਜ ਦੇ ਘਾਟ ਜਾਗ ਕੇ ਗ਼ਦਰੀ ਵੀਰ ਜਗਾਏ ਸੀ

ਕਣ-ਕਣ ਅੰਦਰ ਆਜ਼ਾਦੀ ਦਾ ਗੂੰਜ ਪਿਆ ਇੱਕ ਨਾਅਰਾ ਸੀ

ਇੱਕ ਤੱਕ ਗੋਰਾ ਭੜਕ ਉਠਿਆ ਜੋ ਡਾਢਾ ਹਥਿਆਰਾ ਸੀ

ਫੇਰ ਬੇਝਿਜਕੀ ਨਾਲ ਸੀ, ਖੋਲ੍ਹੇ ਮੂੰਹ ਉਹਨੇ ਬੰਦੂਕਾਂ ਦੇ

ਹਰ ਪਾਸੇ ਤੋਂ ਸੱਦੇ ਆਵਣ ਦਿਲ ਦਹਲਾਉ ਕੂਕਾਂ ਦੇ

ਪਰ ਭਾਰਤੀਆਂ ਸੁੱਖ ਲਿਆ ਸੀ ਕਰੀਏ ਬੰਦ ਖੁਲਾਸਾ ਹੋ

ਲੋਥਾਂ ਦੇ ਅੰਬਾਰ ਉਬਾਰੇ ਤੇ ਪਿੰਡਿਆਂ 'ਤੇ ਲਾਸ਼ਾਂ ਹੋ

ਵਾ ਵੱਗੀ ਫਿਰ ਹਰ ਕੋਨੇ ਤੋਂ ਡੂੰਘੇ ਵਤਨ ਪਿਆਰਾਂ ਦੀ

ਫਿਰ ਪ੍ਰਵਾਹ ਨਾ ਕਰੀ ਕਿਸੇ ਨੇ ਦਾਰਾਂ ਦੀ ਨਾ ਮਾਰਾਂ ਦੀ

ਜਦ ਜ਼ੁਲਮ ਦੀ ਅੱਤ ਹੋ ਗਈ, ਜ਼ਾਲਮ ਜ਼ੁਲਮੋਂ ਅੱਕ ਗਿਆ

ਫਿਰਕੇਦਾਰੀ ਦਾਬੀ ਪਾ ਕੇ, ਜਾਲਮ ਇਥੋਂ ਨੱਸ ਗਿਆ

ਭਾਰਤ ਮਾਂ ਦੇ ਦਿਲ ਦੇ ਟੋਟੇ ਭਾਰਤ, ਪਾਕਿਸਤਾਨ ਬਣੇ

ਅਕਲ ਵਾਲਿਓ ਕਿਵੇਂ ਦੋਹਾਂ ਦਾ ਸਾਂਝਾ ਹਿੰਦੁਸਤਾਨ ਬਣੇ

ਲਈ ਆਜ਼ਾਦੀ ਨਾਲ ਸਿਰਾਂ ਦੇ, ਐਵੇਂ ਨਾ ਹੱਥ ਆਈ ਹੋ

ਇਹਦੇ ਨਾਂ ਦੀ ਰਖੜੀ ਬਣੀਏ, ਇਹ ਸਾਡੀ ਵਡਿਆਈ ਹੋ

📝 ਸੋਧ ਲਈ ਭੇਜੋ