ਭੇਜ ਇਸ਼ਕ ਦੀ ਜੇਲ੍ਹੇ

ਸਾਨੂੰ ਭੇਜ ਇਸ਼ਕ ਦੀ ਜੇਲ੍ਹੇ ਵੇ

ਜਿੱਥੇ ਹੋਣ ਤੇਰੇ ਨਾਲ ਮੇਲੇ ਵੇ

ਸਾਨੂੰ ਹੀਰ ਬਣਾਦੇ ਰਾਂਝਣ ਦੀ

ਸਾਨੂੰ  ਕਰ  ਮਾਧੋ  ਦੇ  ਚੇਲੇ  ਵੇ

ਅਸੀਂ ਰੋ-ਰੋ ਲਈਏ ਨਾਮ ਤੇਰਾ

ਸਾਡੇ ਖੋਭ ਸੂਲ਼ਾਂ ਤੇ ਸੇਲੇ ਵੇ

ਭਰ ਕਾਸਾ ਸਾਡਾ ਦੀਦਿਆਂ ਦਾ

ਕੀ  ਕਰਨੇ  ਪੈਸੇ-ਧੇਲੇ  ਵੇ

ਸਾਡਾ ਜੱਗ ਤੇ ਹੈ ਨਾ ਕੰਮ ਕੋਈ 

ਅਸੀਂ ਉਂਝ ਵੀ ਰਹੀਏ ਵਿਹਲੇ ਵੇ।

📝 ਸੋਧ ਲਈ ਭੇਜੋ