ਬਿਨ ਮੁਰਸ਼ਦ ਕਾਮਲ ਦੇ ਬਾਝੋਂ

ਬਿਨ ਮੁਰਸ਼ਦ ਕਾਮਲ ਦੇ ਬਾਝੋਂ, ਹੋਰ ਰਾਹ ਸਭੋ ਕੋਈ ਭੁਲਦਾ

ਜੈਨੂੰ ਮੁਰਸ਼ਿਦ ਨਾਲ ਮੁਹਬਤ, ਤਿਨ ਸਿਰ ਛਤ੍ਰ ਫਤਹ ਦਾ ਝੁਲਦਾ

ਖੈਰ ਫਕਰ ਦਾ ਤਿਸ ਹਥ ਆਵੈ, ਜੋ ਦਰ ਕਾਮਲ ਦੇ ਰੁਲਦਾ

ਸੰਤਰੇਣ ਚਲ ਮਿਲ ਸਚਿਆਰਾਂ, ਇਹ ਰਾਹ ਵਡਾ ਪੁਲ ਦਾ

📝 ਸੋਧ ਲਈ ਭੇਜੋ