ਮਨੁੱਖ ਦੇ ਅੰਦਰ ਵੀ ਹੁੰਦਾ ਹੈ
ਧੁੱਪ ਦਾ ਇੱਕ ਹਿੱਸਾ
ਧੁੱਪ ਦਾ ਇੱਕ ਟੋਟਾ
ਸਫ਼ਰ ਸ਼ਬਦਾਂ ਦਾ ਵੀ
ਤੇ ਸ਼ਬਦ ਸੰਸਾਰ ਦਾ ਕੋਈ ਕੋਸ਼
ਸਿਮਟਿਆ ਹੁੰਦਾ
ਛੁਪਿਆ ਹੁੰਦਾ
ਇੱਕੋ ਹੀ ਬਿੰਦੂ ‘ਚ.....
ਢੇਰ ਸਾਰਾ
ਸਾਰਾ ਕੁਝ
ਤਲਾਸ਼ਣ ਲਈ ਗੁਆਚਣਾ
ਤੇ ਗੁਆਚ ਹੀ ਜਾਣਾ
ਸੂਰਜ ਨੂੰ ਧਿਆਨਣਾ ਕਿੰਨਾ ਕੁ ਚਾਹੁਣਗੇ?
ਧੁੱਪ ਨੂੰ ਮਾਨਣਾ ਕਿੰਨਾ ਕੁ ਚਾਹੁਣਗੇ?
ਔਖਾ ਹੈ ਵੱਡੇ ਨੂੰ ਵੱਡਾ ਆਖਣਾ
ਵੱਡੇ ਨੂੰ ਵੱਡਾ ਮੰਨਣਾ
ਜਾਂ ਕਿਸੇ ਪ੍ਰਕਾਸ਼ ਕੁੰਡਲ ਵਾਲੇ
ਚਿਹਰੇ ਨੂੰ ਧਿਆਨਣਾ
ਤੇ ਸ਼ਰਧਾ ਰੱਖਣੀ।
ਪਰ ਬਹੁਤ ਹੀ ਔਖੀ ਹੈ
ਗਰਭ ਛਾਤੀਆਂ ਦੀ ਸੇਵਾ ਕਰਨੀ।
ਸ਼ਬਦ ਦੀ ਪੂਜਾ ਕਰਨੀ
ਤੇ ਗੁਰੂ ਦੀ ਪੂਜਾ ਕਰਨੀ
ਅੰਤਰ -ਬਿੰਦੂ ‘ਚੋਂ
ਸੰਪੂਰਨ ਸਮਰਥਾ ਸਮੇਤ।