ਅੱਜ ਫੇਰ ਤੇਰੇ ਬਿਰਹਾ ਕਾਰਨ
ਮੇਰੇ ਅੰਦਰ ਚੀਸ ਉੱਠੀ
ਇਹ ਚੀਸ ਕੁਝ ਚਿਰ ਪਹਿਲਾਂ ਵੀ ਉੱਠੀ ਸੀ
ਤੇ ਮੈਂ ਉਦੋਂ ਥਿੜਕ ਗਿਆ ਸਾਂ।
ਇਹ ਵਸਲ - ਬਿਰਹਾ
ਪ੍ਰਾਪਤੀ - ਅਪ੍ਰਾਪਤੀ
ਜੀਵਨ ਦਾ ਅੰਗ ਹਨ
ਕਿਉਂ ਜੋ ਵਸਲ ੱਚ ਸ਼ਿਕਵਿਆਂ ਦੀ
ਉਮਰ ਵਧਦੀ ਹੈ
ਬਿਰਹਾ ਇਹ ਦੌੜ ਜ਼ਿੰਦਗੀ ਦੀ
ਦਰਦ ਬਣਦੀ ਹੈ
ਤੇ ਅੱਗੋਂ ਹੋਰ
ਜੀਉਣ ਦਾ ਅਹਿਸਾਸ ਦੇਂਦੀ ਹੈ
ਓ ਬੇਵਫ਼ਾ !
ਇਹ ਚੀਸ ਜੋ ਹੁਣ ਉੱਠੀ ਹੈ
ਜ਼ਿੰਦਗੀ ਜੀਉਣ ਲਈ ਉੱਠੀ ਹੈ
ਫੇਰ ਪ੍ਰਾਪਤੀ ਲਈ ਉੱਠੀ ਹੈ