ਬਿਰਹੜਾ

ਜਦ ਜਦ ਸੀਨੇ ਲੱਗਿਆ ਤੇਰਾ ਬਿਰਹੜਾ

ਤਦ ਤਦ ਰੂਹ ਨੂੰ ਖਾਵੇ ਤੇਰਾ ਬਿਰਹੜਾ

ਅੱਗੇ ਅੱਗੇ ਭੱਜਦਾ ਅੱਧਾ ਹੋ ਗਿਆ

ਪਿੱਛੋਂ ਮਾਰ ਮੁਕਾਵੇ ਤੇਰਾ ਬਿਰਹੜਾ

ਪੂਰਾ ਹੋ ਕੇ ਜਦ ਮੈਂ ਦੂਜੇ ਘਰ ਗਿਆ

ਕਾਲ਼ੀ ਖੇਸੀ ਲੈ ਕੇ ਅੱਗੇ ਫ਼ਿਰ ਖੜਾ

ਜਿਹੜੇ ਜ਼ਖ਼ਮਾਂ ਨੂੰ ਸੀ ਉੁਸਨੇ ਟੁੰਬਿਆ

ਮਰਹਮ ਲਾ ਠੰਢ ਪਾਵੇ ਤੇਰਾ ਬਿਰਹੜਾ

📝 ਸੋਧ ਲਈ ਭੇਜੋ