ਬਿਰਖ ਤਾਂ ਸੌਂ ਗਏ ਨੇ ਤਾਣਕੇ ਚਾਦਰ ਖਿਜ਼ਾਵਾਂ ਦੀ।
ਦੁਪਹਿਰੇ ਵਿਚ ਤਵੱਕੋਂ ਹੋਰ ਕਿਸ ਤੋਂ ਕਰੀਏ ਛਾਵਾਂ ਦੀ।
ਡਰਾਉਣੀ ਧੁੱਪ ਮੁਲਤਾਨੀ, ਮਿਰਗ ਜਲ, ਸਾਜ਼ਸ਼ਾਂ ਦਾ ਦੌਰ,
ਇਕੱਲੀ ਜਾਨ ਤੇ ਪੂਰੀ ਰਿਆਸਤ ਹੈ ਬਲਾਵਾਂ ਦੀ।
ਕਦੇ ਜਿੰਨ੍ਹਾਂ ਨੂੰ ਤੇਸ਼ੇ ਮਾਰ ਕੋਹਸਾਰਾਂ 'ਚੋਂ ਕੱਢਿਆ ਸੀ,
ਰੁਕਾਵਟ ਬਣ ਖੜੇ ਦਰਿਆ ਨੇ ਅੱਜ ਉਹ ਸਾਡੇ ਰਾਹਵਾਂ ਦੀ।
ਮੈਂ ਤੇਰੇ ਨਾਮ ਦਾ ਤਾਰਾ ਕਿਵੇਂ ਅਸਮਾਨ 'ਚੋਂ ਲੱਭਾਂ,
ਸਿਰਾ ਕੋਈ ਨਹੀ ਦੇਣਾ ਹੈ ਇਹ ਮਰਜ਼ੀ ਖਿਲਾਵਾਂ ਦੀ।
ਅਚਾਨਕ ਕਿਉਂ ਗਿਆ ‘ਅਜਮੇਰ’ ਹੈ ਮੁਰਝਾ ਮਿਰੇ ਯਾਰੋ,
ਅਜੇ ਕੱਲ੍ਹ ਭੀੜ ਸੀ ਇਸਦੇ ਉਦਾਲੇ ਹਰੀਆਂ ਛਾਵਾਂ ਦੀ।