* ਸਾਜ਼ ਬਣਕੇ ਬਿਰਖ਼ ਨੂੰ ਵੀ
ਜੀਭ ਲੱਗ ਜਾਏਗੀ
ਬੋਲਣ ਲਈ ਓਸ ਨੂੰ ਪਰ
ਛਾਂ ਗਵਾਉਣੀ ਪਏਗੀ।
* ਜੜ੍ਹ ਨਾਲੋ ਟੁੱਟਦਾ
ਜਦੋਂ ਬਿਰਖ਼ ਕੋਈ
ਤਾਂ ਕੁਰਲਾ ਉਠਦਾ ਹੈ
ਮੈਂ ਸੁਣਿਆਂ
ਸਾਰੰਗੀ ਨੂੰ ਰੁਦਨ ਕਰਦਿਆਂ।
* ਨਾ ਫੂਕ ਵਿੱਚ
ਨਾ ਬਿਰਖ਼ ਵਿੱਚ
ਨਾ ਬੰਸਰੀ ਦੇ ਛੇਕ ਵਿੱਚ,
ਰਾਗ ਹੈ ਜੇ ਕੋਈ
ਤਾਂ ਤਿੰਨਾਂ ਦੇ
ਮਿਲਣ ਵਿੱਚ ਹੈ।