ਬਿਸਤਾਮੀ ਕੇਹੀ ਬਾਤ ਕਹੀ

ਬਿਸਤਾਮੀ ਕੇਹੀ ਬਾਤ ਕਹੀ, ਕੋਈ ਸਮਝਣ ਵਾਲਾ ਹੋਇ।

"ਅੱਨਾ ਅਹਦ ਬਿਲਾ ਮੀਮੇ", ਏਹੋ ਸਰਵਰ ਹਰਫ਼ ਸੰਦੋਇ।

"ਸੁਬਹਾਨੀ ਮਾ ਆਜ਼ਮ ਸ਼ਾਨੀ" ਪੈਰ ਧਰਨਾ ਪੋਇ।

ਫ਼ਰਮੂਦੇ "ਮਾ ਰਯਤਾ ਅੱਲ੍ਹਾ", ਦੇ ਖਲ ਲਹੇ ਕੋਇ।

"ਲੈਸਾ, ਸ-ਵੱਲਾਹ" ਸੁਖਨ ਜੁਨੈਦੀ ਸਾਲਿਕ, ਸਮਝੇ ਸੋਇ।

"ਇਸਜਦੂਨੀ" ਤਬਰੇਜ਼ੀ ਆਖਿਆ, ਵਿਚ ਅਲੀਲ ਅਲੋਇ।

ਵਿਚ ਚੋਗਾਨ ਹਸੈਨ ਹੱਲਾਜੇ; ਗਾਜੀ ਮਾਰੇ ਗੋਇ।

ਅੰਦਰ ਬਾਹਿਰ ਉਹੀਂ ਹਿੱਕ ਦੇ, ਈਹਾਂ ਹਾਇ ਹੋਇ।

ਮਛਲੀ ਆਬ ਕਨੂੰ ਹੈ ਗ਼ਾਫ਼ਿਲ, ਪਾਣੀ ਕਰ ਕਰ ਰੋਇ।

ਸੱਚਲ ਸਬਰ ਇਥਾਈਂ ਕਰਨਾ, ਸਭ ਕਨ੍ਹਨ ਸੂਰਤ ਸੋਇ।

📝 ਸੋਧ ਲਈ ਭੇਜੋ