ਚੰਨ ਚਮਕੇ ਰੁੱਖਾਂ ਦੇ ਉਹਲੇ ਬਨੇਰਿਆਂ ਤੋਂ ਲੋਕ ਝਾਕਦੇ

ਅਸੀਂ ਹੋਠਾਂ ਤੇ ਲਾ ਲਏ ਜਿੰਦਰੇ ਪਰ ਅੱਖੀਆਂ ਤੇ ਵਾਹ ਕੋਈ ਨਾ

ਇਥੇ ਮੋਤੀਆਂ ਦੇ ਲੋਕ ਬਪਾਰੀ ਤੇ ਹੰਝੂਆਂ ਦਾ ਮੁੱਲ ਕੋਈ ਨਾ

ਰੱਬ ਹੋਵੇ ਤੇ ਸਬੱਬ ਵੇ ਬਣਾਵੇ ਮੇਰਾ ਇਥੇ ਰੱਬ ਕੋਈ ਨਾ

ਮੇਰਾ ਹੋਰ ਸਵਾਲ ਨਾ ਕੋਈ ਵੇ ਇਕ ਮੇਰੇ ਦੁੱਖ ਵੰਡ ਲੈ

ਅੱਖਾਂ ਹੰਝੂਆਂ ਦੀ ਸੂਲੀ ਟੰਗੀਆਂ ਤੇ ਦਿਲ ਗ਼ਮ ਨਾਲ ਡੰਗਿਆ

ਅੱਗ ਪਿਆਰ ਦੀ ਧੂੰਆਂ ਨਾ ਕੱਢਦੀ ਤੇ ਤਨ ਮਨ ਫੂਕ ਸੁੱਟਦੀ

ਕਾਵਾਂ ਛੱਡ ਦਿੱਤਾ ਬੰਨਿਆਂ ਤੇ ਬੋਲਣਾ ਵੇ ਕੋਇਲਾਂ ਦੀ ਕੂਕ ਸੁਣਕੇ

ਪਹਿਲੀ ਰਾਤ ਜੁਦਾਈਆਂ ਵਾਲੀ ਵੇ ਉਮਰਾਂ ਤੋਂ ਲੰਮੀ ਹੋ ਗਈ

ਗੱਲਾਂ ਕਰ ਕਰ ਹੱਸਦੇ ਨੇ ਲੋਕੀਂ ਵੇ ਜਦ ਮੇਰੇ ਨੀਰ ਡੁਲ੍ਹਦੇ

ਨਾ ਸੁਕਦੀ ਨਸੀਬਾਂ ਵਾਲੀ ਸ਼ਾਹੀ ਤੇ ਨੀਰਾਂ ਦੀਆਂ ਨਹਿਰਾਂ ਸੁੱਕੀਆਂ

📝 ਸੋਧ ਲਈ ਭੇਜੋ