ਰੁੱਖ ਦੇ ਤਣੇ ਤੋਂ
ਟੁੱਟੀ ਹੋਈ ਟਾਹਣੀ
ਡਿਗਦੀ ਹੈ ਧਰਤੀ ਤੇ
ਵਿਛੋੜਾ ਦੋਵਾਂ ਨੂੰ ਸਹਿਣਾ ਪੈਂਦਾ ਹੈ।
ਤੁਰ ਪੈਂਦੀ ਹੈ ਟਾਹਣੀ
ਨਵੀਂ ਰਾਹ ਤੇ
ਇਕ ਨਵਾਂ ਪੌਦਾ ਬਣ ਪੁੰਗਰਦੀ ਹੈ।
ਬੂਟੇ ਤੋਂ ਬੂਟਾ ਬਣੇ।
ਇਕ ਦਿਨ ਉਸੇ ਬੂਟੇ ਦਾ
ਰੂਪ ਸਰੂਪ ਬਣੇ ਸਹਿਜ ਸੁਭਾਅ
ਜਿਸ ਤੋਂ ਟੁੱਟ ਕੇ
ਡਿੱਗੀ ਸੀ ਓਹ
ਲਾਵਾਰਿਸ ਬਣ ਇੱਕ ਦਿਨ।
ਮਿੱਟੀ ਦੀ ਮਜ਼ਬੂਤ ਪਕੜ
ਉਸਨੂੰ ਸੁੱਕਣ ਨਹੀਂ ਦਿੰਦੀ
ਮਿੱਟੀ ਤੇ ਪਾਣੀ ਦਾ ਸੁਮੇਲ
ਉਸ ਨੂੰ ਇੱਕ ਨਵਾਂ ਜਨਮ ਦਿੰਦਾ ਹੈ
ਉਸੇ ਤਰ੍ਹਾਂ
ਜਿਵੇਂ ਧੀ ਮਾਂ ਬਾਪ ਤੋਂ ਵਿੱਛੜ
ਇਕ ਨਵਾਂ ਸੰਸਾਰ ਸਿਰਜਦੀ ਹੈ।