ਕਰਮਾਂ ਦੀ ਅਧਰੈਣੀ ਲੂ ਵਿੱਚ
ਦਰਦਾਂ ਦੀ ਤਪਦੀ ਰੇਤ ਵਿੱਚ
ਗ਼ਮਾਂ ਦੇ ਦਾਣੇ ਭੁਨਾ
ਹਰ ਗਾਹਕ ਤੁਰਦਾ ਜਾ ਰਿਹੈ
ਭਠਿਆਰਨ ਆਪਣੇ ਗ਼ਮਾਂ ਦਾ ਸੇਕ ਸਹਿ
ਤਮੰਨਾਵਾਂ ਨੂੰ ਦਬਾਅ
ਬਿਨ ਪਿਆਰ ਦੇ ਭਾੜੇ
ਤੋਰ ਜ਼ਿੰਦਗੀ ਦੀ ਤੁਰਦੀ ਜਾ ਰਹੀ ਹੈ
ਉਮੀਦਾਂ ਦੀ ਉਡੀਕ ਵਿੱਚ
ਕਿਰਨਾਂ ਦੀ ਠੰਢੀ ਆਸ ਵਿੱਚ
ਇੱਕ ਬੁਝਦੀ ਲਾਟ ਵਾਂਗੂੰ
ਹਰ ਪਲ ਜ਼ਿੰਦਗੀ ਦਾ ਢਲਦਾ ਜਾ ਰਿਹੈ