ਤੂੰ ਦਰ ਤੇ ਤਾਂ ਬੁਲਾਇਆ, ਡਰਾ ਕੇ ਹੀ ਸਹੀ।

ਚੱਲ ਚੁੱਪ ਤਾਂ ਕਰਾਇਆ, ਖੁਦ ਰੁਆ ਕੇ ਹੀ ਸਹੀ॥

ਜਰਾ ਜਿੰਨੀ ਕਾਮਯਾਬੀ, ਪੈਰ ਮੇਰੇ ਕੱਢ ਦਿੰਦੀ।

ਮੈਨੂੰ ਧਰਤੀ ਤੇ ਲਿਆਇਆ, ਹਰਾ ਕੇ ਹੀ ਸਹੀ॥

ਹਰ ਪਲ ਚੇਤੇ ਰੱਖਾਂ, ਇੰਨੀ ਨਹੀਂ ਸਮਝ ਮੇਰੀ।

ਤੂੰ ਯਾਦ ਮੇਰੇ ਆਇਆ, ਮਨ ਭਰਾ ਕੇ ਹੀ ਸਹੀ॥

ਇੱਛਾਵਾਂ, ਅਰਮਾਨ ਮੇਰੇ, ਧੂਹੀ ਮੈਨੂੰ ਫਿਰਦੇ ਨੇ।

ਹੁਣ ਸੁੰਨ ਤੂੰ ਕਰਾਇਆ, ਸਭ ਗਵਾ ਕੇ ਹੀ ਸਹੀ॥

"ਮੰਡੇਰ" ਲਈ ਤਾਂ ਏਨਾ ਕਾਫੀ, ਬਚੀ ਖੁਚੀ ਜੀਵਣੇ ਲਈ।

ਤੂੰ ਯਾਰ ਬਣ ਆਇਆ, ਸਮਾਂ ਪਾ ਕੇ ਹੀ ਸਹੀ॥

📝 ਸੋਧ ਲਈ ਭੇਜੋ