ਬੁਲਾਵਾ ਮੰਜ਼ਿਲੇ ਮਕਸੂਦ ਤੋਂ

ਓਹ ਬੁਲਾਵਾ ਗਿਆ, ਮੰਜ਼ਿਲੇ ਮਕਸੂਦ ਤੋਂ

ਸ਼ਰਤ ਇੱਕੋ ਪਿਆਰ ਦੀ, ਹਰ ਯਾਦ ਲੈ ਕੇ ਜਾਵਣਾ

ਖ਼ੁਦ ਨੂੰ  ਭੁਲਾ ਓਸ ਨੂੰ , ਪਲ ਪਲ ਪਿਆਰ ਕੀਤਾ,

ਬੇਰੁਖ਼ੀ ਸਹੀ ਜੋ ਸੱਜਣਾ, ਜਵਾਬ ਲੈ ਕੇ ਜਾਵਣਾ

ਕਬਰਾਂ ਤਿਆਰ ਨੇ, ਨੀਂਦਰੀਂ ਸਵਾਉਣ ਲਈ

ਵਹੀ ਖਾਤੇ ਕੱਢ ਰੱਖ, ਹਿਸਾਬ ਲੈ ਕੇ ਜਾਵਣਾ

ਬੇਸ਼ੱਕ ਤੈਨੂੰ ਪਾਉਣ ਲਈ, ਚੈਨ ਮੇਰਾ ਖੋ ਗਿਆ,

ਮਾਰੀਆਂ ਖ਼ਾਹਿਸ਼ਾਂ ਲਿਖੀ, ਕਿਤਾਬ ਲੈ ਕੇ ਜਾਵਣਾ

ਖ਼ਬਰ ਖਾਤਰ ਇੰਤਿਹਾ, ਕਰਵਾਈ ਇੰਤਜ਼ਾਰ ਦੀ,

ਦਰਸ ਲਈ ਦੀਦੇ ਪੱਕਣ ਦਾ, ਖ਼ਿਤਾਬ ਲੈ ਕੇ ਜਾਵਣਾ

ਵਾਰੀ ਤੇਰੀ ਜਾਣੀ, ਤੱਕੜੀ ਜਦ ਤੁਲਨੇ ਰੱਖਿਆ,

ਪੱਲੜਾ ਨਾ ਤੇਰਾ ਡੋਲ ਜੇ, ਤਾਂ ਜਨਾਬ ਲੈ ਕੇ ਜਾਵਣਾ

ਸੱਚੀਆਂ ਮੁਹੱਬਤਾਂ, ਵੈਰ ਨਹੀਂ ਸੀਨੇ ਰੱਖਦੀਆਂ,

ਪਰਖ਼ ਹੁੰਦੀ ਸੱਜਣਾ, ਤਾਂ ਨਹੀਂ ਸੀ ਅਜ਼ਮਾਵਣਾ

ਲਓ ਬੁਲਾਵਾ ਗਿਆ, ਮੰਜ਼ਿਲੇ ਮਕਸੂਦ ਤੋਂ,

ਸ਼ਰਤ ਇੱਕੋ 'ਸਰਬ' ਦੀ, ਹਰ ਯਾਦ ਲੈ ਕੇ ਜਾਵਣਾ

📝 ਸੋਧ ਲਈ ਭੇਜੋ