ਬੁਲਬੁਲ ਵਾਂਗ ਗੁਲਾਬ ਦੇ ਫੁੱਲ ਉੱਤੇ,

ਬੁਲਬੁਲ ਵਾਂਗ ਗੁਲਾਬ ਦੇ ਫੁੱਲ ਉੱਤੇ,

ਅਸੀਂ ਮਸਤ ਹੋ ਕੇ ਸਦਾ ਚਹਿਕਨੇ ਹਾਂ

ਸਾਡੇ ਚਮਨ ਨੂੰ ਕੋਈ ਬਰਬਾਦ ਕਰ ਦੇ,

ਅਸੀਂ ਗਲੇ ਲੱਗ ਕੇ ਮਰਨਾ ਜਾਣਨੇ ਹਾਂ

ਮਿੱਟੀ ਵਤਨ ਦੀ ਹੈ ਸੁਰਮਾ ਅੱਖੀਆਂ ਦਾ,

ਅਸੀਂ ਵਰਤੀਏ ਜਗਹ ਮਮੀਰਿਆਂ ਦੀ

ਜੇਕਰ ਅੰਨ੍ਹੇ ਨੂੰ ਕੁਝ ਨਾ ਨਜ਼ਰ ਆਵੇ,

ਨੂਰ ਚਾਨਣਾ ਵੀ ਕਰਨਾ ਜਾਣਨੇ ਹਾਂ

ਰੱਬੀ ਨੂਰ ਵਤਨ ਦੀ ਸ਼ਮ੍ਹਾ ਕੀਤੀ,

ਸਦਾ ਵੇਖੀਏ ਏਸ ਦੇ ਜਲਵਿਆਂ ਨੂੰ

ਅਸੀਂ ਵਾਂਗ ਪਰਵਾਨਿਆਂ ਦੀਵਾਨਿਆਂ ਦੇ,

ਧੜ ਧੜ ਕੇ ਸੜਨਾ ਜਾਣਨੇ ਹਾਂ

ਗੰਗਾ ਜਮੁਨਾ ਵੇਖੇ ਨੇ ਤਰ ਤਰ ਕੇ,

ਅਸੀਂ ਤਾਰੂ ਹਾਂ ਸਾਰਿਆਂ ਪਾਣੀਆਂ ਦੇ

ਵਗਦੇ ਖ਼ੂਨ ਦੇ ਹੋਣ ਦਰਿਆ ਭਾਵੇਂ,

ਸੁਰਖ਼ਰੂ ਹੋ ਕੇ ਤਰਨਾ ਜਾਣਨੇ ਹਾਂ

ਸ਼ੇਰ ਵਤਨ ਦੇ ਬੰਦੇ ਕਿਰਾਏ ਦੇ ਨਹੀਂ,

ਟੁਕੜੇ ਜਿਗਰ ਦੇ ਲੜੇ ਮੈਦਾਨ ਅੰਦਰ

ਠੰਡ ਦਿਲਾਂ ਦੀ ਨੂਰ ਹੈ ਅੱਖੀਆਂ ਦਾ,

ਦਮ ਵਤਨ ਦਾ ਭਰਨਾ ਜਾਣਨੇ ਹਾਂ

ਪਾਕਿਸਤਾਨ ਇਕ ਸ਼ੇਰਾਂ ਦੀ ਜੂਹ ਸਮਝੋ,

ਕੀ ਚਲਾ ਜਾਏਗਾ ਗਿਦੜ ਭਬਕੀਆਂ ਤੋਂ

ਆਪਣੀ ਜ਼ਮੀਂ ਨੂੰ ਖ਼ੂਨ ਦੀ ਨਮੀ ਦੇ ਕੇ,

ਲਾਲੋ ਲਾਲ ਅਸੀਂ ਕਰਨਾ ਜਾਣਨੇ ਹਾਂ

ਅਸੀਂ ਯਾਰਾਂ ਦੇ ਯਾਰ ਦਿਲ ਬੰਦ ਵੀ ਹਾਂ,

ਬਾਂਹ 'ਚ ਬਾਂਹ ਪਾ ਕੇ ਟੁਰਨਾ ਆਂਵਦਾ

ਜਦੋਂ ਹੱਥ ਤੋਂ ਕੋਈ ਹਥਿਆਰ ਬਣਦਾ,

ਦੋ ਦੋ ਹੱਥ ਵੀ ਤੇ ਕਰਨਾ ਜਾਣਨੇ ਹਾਂ

 

📝 ਸੋਧ ਲਈ ਭੇਜੋ