"ਦਰ ਖੁੱਲ੍ਹਾ ਹਸ਼ਰ ਅਜ਼ਾਬ ਦਾ ਵੇ ਅੜਿਆ,

ਬੁਰਾ ਹਾਲ ਹੋਇਆ ਪੰਜਾਬ ਦਾ ਵੇ ਅੜਿਆ ।"

ਸਦਾ ਤੋਂ ਵਗਦਾ ਲਹਿਰਾਂ ਦਾ ਕਾਫ਼ਲਾ ਲੁੱਟਿਆ

ਖੇਡਾਂ ਖੇਡਦੇ ਤੇਰੇ ਚਨਾਬ ਦਾ ਵੇ ਅੜਿਆ

ਲਹੂ ਦੇ ਪਰਦੇ ਹੇਠਾਂ ਸਿਸਕਦਾ ਕਦੋਂ ਦਾ

ਹਾਇ ! ਜਲਵਾ ਉਸ ਬੇ-ਨਕਾਬ ਦਾ ਵੇ ਅੜਿਆ

ਤੇਰੀ ਧਮਾਲ ਨੂੰ ਇਸ਼ਕ ਸਜਦਾ ਨਾ ਕੀਤਾ

ਜ਼ਰਾ ਹਾਲ ਤਕ ਅਦਬ-ਅਦਾਬ ਦਾ ਵੇ ਅੜਿਆ

ਤੇਰਾ ਨੂਰ ਜੋ ਸਾਨੂੰ ਬੇਹੋਸ਼ੀਏਂ ਮਾਰਦਾ

ਉਹ ਕਟਕ ਕਿੱਥੇ ਬੇ-ਹਿਸਾਬ ਦਾ ਵੇ ਅੜਿਆ

ਕੁਫ਼ਰ ਨੇ ਜਲਵਾ ਇਲਾਹੀ ਤੋੜਿਆ ਸਾਰਾ,

ਕੌਣ ਕਾਤਿਬ ਹੁਸਨ ਦੇ ਬਾਬ ਦਾ ਵੇ ਅੜਿਆ ?

ਸਿਰ ਤੇ ਖੜਾ ਮੁਰਸ਼ਦ ਅਮਲ ਦੀ ਦਾਸਤਾਂ ਪੁੱਛੇ

ਬਹੁੜੀ ਕਰ ਕੁਝ ਸਾਡੇ ਜਵਾਬ ਦਾ ਵੇ ਅੜਿਆ

ਸਾਡੇ ਹੀ ਅਮਲ ਥਲ ਬਣ ਸਾੜਿਆ ਸਾਨੂੰ

ਤਬੀਬ ਨਾ ਬਹੁੜਿਆ ਸਾਡੇ ਖ਼ਾਬ ਦਾ ਵੇ ਅੜਿਆ

ਵੀ ਪਾਉਂਦਾ ਧਮਾਲ ਤੂੰ ਸੱਖਣੇ ਆਂਗਣੇ

ਕੀ ਇਤਬਾਰ ਉਮਰ ਦੀ ਆਬ ਦਾ ਵੇ ਅੜਿਆ

📝 ਸੋਧ ਲਈ ਭੇਜੋ