ਚਾਲਬਾਜ਼ ਨੇ ਆਪਣੀ ਚਾਲ ਅੰਦਰ

ਚਾਲਬਾਜ਼ ਨੇ ਆਪਣੀ ਚਾਲ ਅੰਦਰ,

ਜੋ ਜੋ ਚਾਲ ਚੱਲੀ ਗੋਲ ਮੋਲ ਚੱਲੀ

ਚੱਲਦੀ ਰਹੀ, ਚੱਲ ਕੇ ਰਹੀ, ਖ਼ੂਬ ਚੱਲੀ,

ਚੱਲੀ ਚਾਲ ਤੇ ਚਾਲ ਅਡੋਲ ਚੱਲੀ

ਇਹ ਵੀ ਦੌਰ ਹੁਣ ਚੱਲਿਆ ਜਾਪਦਾ ਏ,

ਗੌਰਮਿੰਟ ਬਰਤਾਨੀਆ ਡੋਲ ਚੱਲੀ

ਪਿੱਸੂ ਪਏ ਐਸੇ, ਤੋਤੇ ਉੱਡ ਗਏ ਨੇ,

ਪੇਂਜਾ ਸੌਂ ਗਿਆ ਤੇ ਬਿੰਬ ਬੋਲ ਚੱਲੀ

📝 ਸੋਧ ਲਈ ਭੇਜੋ