ਚਾਂਦੀ ਸੋਨੇ ਤੇ ਹੀਰੇ ਦੀ ਖਾਨ 'ਤੇ ਟੈਕਸ

ਚਾਂਦੀ ਸੋਨੇ ਤੇ ਹੀਰੇ ਦੀ ਖਾਨ 'ਤੇ ਟੈਕਸ

ਬੈਠਕ ਡਿਉਢੀ ਚੌਬਾਰੇ ਦਾਲਾਨ 'ਤੇ ਟੈਕਸ

ਟੈਕਸ ਲੱਗਿਆ ਦੁਕਾਨ ਅਤੇ ਮਕਾਨ 'ਤੇ ਟੈਕਸ

ਬੈਠੇ ਥੜ੍ਹੇ 'ਤੇ ਲੱਗ ਗਿਆ ਭਲਵਾਨ 'ਤੇ ਟੈਕਸ

ਅਕਲਮੰਦ ਤੇ ਨਾਲੇ ਹੈ ਨਾਦਾਨ 'ਤੇ ਟੈਕਸ

ਪਾਣੀ ਪੀਣ ਅਤੇ ਰੋਟੀ ਖਾਣ 'ਤੇ ਟੈਕਸ

ਆਏ ਗਏ ਮੁਸਾਫ਼ਿਰ ਤੇ ਮਹਿਮਾਨ 'ਤੇ ਟੈਕਸ

ਅੰਜੀਲ ਉੱਤੇ ਟੈਕਸ ਤੇ ਕੁਰਆਨ 'ਤੇ ਟੈਕਸ

ਲੱਗ ਨਾ ਜਾਏ ਦੀਨ ਤੇ ਈਮਾਨ 'ਤੇ ਟੈਕਸ

ਇਨਸਾਨ 'ਤੇ ਟੈਕਸ ਹੈਵਾਨ 'ਤੇ ਟੈਕਸ

ਦੂਣਾ ਮੋਏ ਤੇ ਜਿਊਂਦੇ ਦੀ ਜਾਨ 'ਤੇ ਟੈਕਸ

ਇਸ ਵਾਸਤੇ ਬੋਲਦਾ ਨਹੀਂ 'ਦਾਮਨ',

ਮਤਾਂ ਲੱਗ ਜਾਏ ਮੇਰੀ ਜ਼ੁਬਾਨ 'ਤੇ ਟੈਕਸ

📝 ਸੋਧ ਲਈ ਭੇਜੋ