ਚੰਨ ਦੀ ਚਾਨਣੀ ਵੱਲ ਖਲੋ ਗਏ ਹਾਂ

ਚੰਨ ਦੀ ਚਾਨਣੀ ਵੱਲ ਖਲੋ ਗਏ ਹਾਂ,

ਨਾ ਧੁੱਪ ਵੱਲ ਹਾਂ ਨਾ ਛਾਂ ਵੱਲ ਹਾਂ

ਪੁੱਤਰ ਨਾਲ ਮੁਕਾਬਲਾ ਮਾਂ ਦਾ ਏ,

ਪੁੱਤਰ ਅਸੀਂ ਵੀ ਹਾਂ, ਆਪਣੀ ਮਾਂ ਵੱਲ ਹਾਂ

ਸਾਨੂੰ ਸਦਰ ਦੇ ਸਾਏ ਦੀ ਲੋੜ ਕੋਈ ਨਾ,

ਅਸੀਂ ਠੰਡੀ ਬਹਿਸ਼ਤਾਂ ਦੀ ਛਾਂ ਵੱਲ ਹਾਂ

📝 ਸੋਧ ਲਈ ਭੇਜੋ