ਚੰਨ-ਸਿਤਾਰੇ ਅੰਬਰ ਉੱਤੇ, ਗਾਉਣ ਪਏ ਕਵਿਤਾਵਾਂ

ਚੰਨ-ਸਿਤਾਰੇ ਅੰਬਰ ਉੱਤੇ,

ਗਾਉਣ ਪਏ ਕਵਿਤਾਵਾਂ।

ਜੀ ਕਰਦੈ ਮੈਂ ਮਾਰ ਉਡਾਰੀ,

ਕੋਲ ਇਨ੍ਹਾਂ ਦੇ ਜਾਵਾਂ।

ਆਖਾਂ ਮੈਨੂੰ ਹੋਰ ਸੁਣਾਓ-

ਪਿਆਰ ਭਰੇ ਇਹ ਨਗ਼ਮੇਂ!

ਨਾਲ ਇਨ੍ਹਾਂ ਦੇ ਰਲਕੇ ਮੈਂ ਵੀ,

ਗੀਤ ਪਿਆਰ ਦੇ ਗਾਵਾਂ।

 

📝 ਸੋਧ ਲਈ ਭੇਜੋ