ਚੰਨ-ਸਿਤਾਰੇ ਅੰਬਰ ਉੱਤੇ, ਕਰਦੇ ਤੋਰਾ-ਫੇਰਾ

ਚੰਨ-ਸਿਤਾਰੇ ਅੰਬਰ ਉੱਤੇ,

ਕਰਦੇ ਤੋਰਾ-ਫੇਰਾ।

ਸਭਨਾਂ ਦਾ ਸਾਡਾ ਅੰਬਰ ਸਾਂਝਾ!

ਨਾ ਤੇਰਾ, ਨਾ ਮੇਰਾ।

ਨਾ ਹੱਦਾਂ, ਨਾ ਵੱਟਾਂ ਬੰਨੇ,

ਨਾ ਨਫ਼ਰਤ ਦੀਆਂ ਕੰਧਾਂ!

ਫੁੱਲਾਂ ਵਰਗਾ ਪਿਆਰ ਇਨ੍ਹਾਂ ਦਾ,

ਪਰਬਤ ਵਰਗਾ ਜੇਰਾ।

 

📝 ਸੋਧ ਲਈ ਭੇਜੋ