ਚੰਨ-ਸਿਤਾਰੇ ਅੰਬਰ ਉੱਤੇ, ਖਿੜਦੇ ਵਾਕੁਰ ਫੁੱਲਾਂ

ਚੰਨ-ਸਿਤਾਰੇ ਅੰਬਰ ਉੱਤੇ,

ਖਿੜਦੇ ਵਾਕੁਰ ਫੁੱਲਾਂ।

ਹਾਸਾ ਹਰਦਮ ਟਿਕਿਆ ਰਹਿੰਦਾ,

ਸਦਾ ਇਨ੍ਹਾਂ ਦਿਆਂ ਬੁੱਲ੍ਹਾਂ।

ਰੋਣਾ ਤਾਂ ਇਹ ਮੂਲ ਨਾ ਜਾਨਣ,

ਨਾ ਇਹ ਜਾਨਣ ਲੜਨਾ!

ਨਾ ਇਹ ਚੋਰੀ-ਠੱਗੀ ਵਰਗੀਆਂ,

ਕਰਨ ਕਦੇ ਵੀ ਭੁੱਲਾਂ।

 

📝 ਸੋਧ ਲਈ ਭੇਜੋ