ਚੰਨ-ਸਿਤਾਰੇ ਅੰਬਰ ਉੱਤੇ, ਰਾਤ ਪਈ ਤੋਂ ਚੜ੍ਹਦੇ

ਚੰਨ-ਸਿਤਾਰੇ ਅੰਬਰ ਉੱਤੇ,

ਰਾਤ ਪਈ ਤੋਂ ਚੜ੍ਹਦੇ।

ਦੂਈ-ਦਵੈਤ ਨਾ- ਤੂੰ-ਤੂੰ, ਮੈਂ-ਮੈਂ,

ਨਾ ਹੀ ਝਗੜਾ ਕਰਦੇ।

ਇੱਕ ਦੂਜੇ ਨੂੰ ਜਿੰਦ-ਜਾਨ ਤੋਂ-

ਕਰਦੇ ਵੱਧ ਮੁਹੱਬਤ,

ਦਿਲ ਦੇ, ਮਨ ਦੇ ਸੱਚੇ-ਸੁੱਚੇ,

ਪਿਆਰ ਦੀ ਹਾਮੀ ਭਰਦੇ।

 

📝 ਸੋਧ ਲਈ ਭੇਜੋ