ਚੰਨ-ਸਿਤਾਰੇ ਅੰਬਰ ਉੱਤੇ, ਆਉਂਦੇ ਜਿੱਦਾਂ ਮੇਲੇ

ਚੰਨ-ਸਿਤਾਰੇ ਅੰਬਰ ਉੱਤੇ,

ਆਉਂਦੇ ਜਿੱਦਾਂ ਮੇਲੇ।

ਆਪਣੇ ਜੋਬਨ ਉੱਤੇ ਹੁੰਦੇ,

ਇਹ ਤਾਂ ਅੰਮ੍ਰਿਤ ਵੇਲੇ।

ਸੂਰਜ ਦੀ ਇੱਕ ਲਿਸ਼ਕ ਨਾਲ ਹੀ,

ਹਫ਼ੜਾ-ਦਫ਼ੜੀ ਪੈਂਦੀ!

ਸਾਰੇ ਘਰਾਂ ਨੂੰ ਭੱਜ ਜਾਂਦੇ ਨੇ,

ਚੰਨ-ਮਾਮੇਂ ਦੇ ਚੇਲੇ।

 

📝 ਸੋਧ ਲਈ ਭੇਜੋ