ਚੰਨ-ਸਿਤਾਰੇ ਅੰਬਰ ਉੱਤੇ, ਬਾਲ-ਸਾਹਿਤ ਦੇ ਪਾਤਰ

ਚੰਨ-ਸਿਤਾਰੇ ਅੰਬਰ ਉੱਤੇ,

ਬਾਲ-ਸਾਹਿਤ ਦੇ ਪਾਤਰ।

ਉੱਘੇ ਕਵੀ-ਲਿਖਾਰੀ ਸਾਰੇ,

ਕਰਨ ਇਨ੍ਹਾਂ ਦੀ ਖਾਤਿਰ।

ਇਹ ਤਾਂ ਭੋਲ-ਭੰਡਾਰੀ ਸਾਰੇ,

ਆਸਮਾਨ ਦੇ ਵਾਸੀ!

ਕੋਈ ਇਨ੍ਹਾਂ ਨੂੰ ਕਹਿ ਨਹੀਂ ਸਕਦਾ,

ਬੇ-ਗਰਜੇ, ਬਹੁ ਚਾਤਰ।

 

📝 ਸੋਧ ਲਈ ਭੇਜੋ