ਚੰਨ-ਸਿਤਾਰੇ ਅੰਬਰ ਉੱਤੇ, ਬਾਲਕ ਬੀਬੇ ਰਾਣੇ

ਚੰਨ-ਸਿਤਾਰੇ ਅੰਬਰ ਉੱਤੇ,

ਬਾਲਕ ਬੀਬੇ ਰਾਣੇ।

ਆਸਮਾਨ ਦੀ ਹਿਕੜੀ ਉੱਤੇ,

ਉੱਗੇ ਫੁੱਲ ਸਿਆਣੇ।

ਨਿੱਕੇ-ਵੱਡੇ ਜੁਗਨੂੰਆਂ ਵਰਗੇ,

ਰਾਹ ਦੁਨੀਆਂ ਨੂੰ ਦੱਸਦੇ!

ਗਗਨ ਥਾਲ ਦੇ ਮੋਤੀ,

ਇਹ ਤਾਂ ਸੁੱਚੇ ਫੁੱਲ ਮਖ਼ਾਣੇ।

 

📝 ਸੋਧ ਲਈ ਭੇਜੋ