ਚੰਨ-ਸਿਤਾਰੇ ਅੰਬਰ ਉੱਤੇ, ਬਹੁ ਭਾਂਤੀ, ਬਹੁ ਰੰਗੇ

ਚੰਨ-ਸਿਤਾਰੇ ਅੰਬਰ ਉੱਤੇ,

ਬਹੁ ਭਾਂਤੀ, ਬਹੁ ਰੰਗੇ।

ਉੱਥੇ ਰਹਿੰਦੇ ਸਪਤ ਰਿਸ਼ੀ-

ਤੇ ਧਰੁਵ ਭਗਤ ਬਹੁ ਚੰਗੇ।

ਉੱਥੇ ਪੂਛਲ ਤਾਰੇ ਦੇ ਵੀ,

ਦਰਸ਼ਨ ਹੁੰਦੇ ਰਹਿੰਦੇ!

ਸਾਰੇ 'ਕੱਠੇ ਜਾਪਣ ਸਾਨੂੰ

ਜਿੱਦਾਂ ਹੋਣ ਪਤੰਗੇ।

📝 ਸੋਧ ਲਈ ਭੇਜੋ