ਚੰਨ-ਸਿਤਾਰੇ ਅੰਬਰ ਉੱਤੇ, ਬੇ-ਗਿਣਤੀ ਬੇ-ਥਾਹ

ਚੰਨ-ਸਿਤਾਰੇ ਅੰਬਰ ਉੱਤੇ,

ਬੇ-ਗਿਣਤੀ ਬੇ-ਥਾਹ।

ਤਾਰੇ ਝੁੰਡ ਬਣਾ ਕੇ ਤੁਰਦੇ,

ਚੰਦਾ ਦੱਸੇ ਰਾਹ।

ਨਿੱਕੇ ਤਾਰੇ ਚੰਨ ਦੇ ਮੋਢੀਂ-

ਚੜ੍ਹਦੇ ਮਾਰ ਪਲਾਕੀ!

ਚੰਨ ਪਿਆਰਾ ਹੱਸ ਕੇ ਕਹਿੰਦਾ-

'ਬੱਲੇ! ਵਾਹ ਬਈ ਵਾਹ!!!'

 

📝 ਸੋਧ ਲਈ ਭੇਜੋ