ਚੰਨ-ਸਿਤਾਰੇ ਅੰਬਰ ਉੱਤੇ, ਬਹਿ ਕੇ ਸਾਰੇ 'ਕੱਠੇ

ਚੰਨ-ਸਿਤਾਰੇ ਅੰਬਰ ਉੱਤੇ,

ਬਹਿ ਕੇ ਸਾਰੇ 'ਕੱਠੇ।

ਆਪਸ ਦੇ ਵਿੱਚ ਮਿੱਠੇ-ਮਿੱਠੇ,

ਕਰਦੇ ਹਾਸੇ-ਠੱਠੇ।

ਕਰਕੇ 'ਠੱਠਾ' ਨਿੱਕਾ ਤਾਰਾ,

ਭੱਜ ਜਾਵੇ ਚੰਨ ਵੰਨੀ!

ਵੱਡਾ ਤਾਰਾ 'ਖੜ੍ਹਜਾ' ਕਹਿ ਕੇ,

ਉਸ ਦੇ ਪਿੱਛੇ ਨੱਠੇ।

📝 ਸੋਧ ਲਈ ਭੇਜੋ