ਚੰਨ-ਸਿਤਾਰੇ ਅੰਬਰ ਉੱਤੇ, ਭੌਹਾਂ ਨਹੀਂ ਚੜਾਉਂਦੇ

ਚੰਨ-ਸਿਤਾਰੇ ਅੰਬਰ ਉੱਤੇ,

ਭੌਹਾਂ ਨਹੀਂ ਚੜਾਉਂਦੇ।

ਮਾਤ ਲੋਕ ਦੇ ਬੰਦਿਆਂ ਵਾਂਗੂੰ,

ਗੁੱਸਾ ਨਹੀਂ ਵਖਾਉਂਦੇ।

ਇਹ ਤਾਂ ਸਾਨੂੰ ਦਿਲ ਦੇ ਅੰਦਰ,

ਪਿਆਰ ਵਸਾਉਣਾ ਦੱਸਣ!

ਬੰਦਾ, ਬੰਦੇ ਦਾ ਹੈ ਦਾਰੂ,

ਇਹੋ ਗੱਲ ਸਮਝਾਉਂਦੇ।

 

📝 ਸੋਧ ਲਈ ਭੇਜੋ