ਚੰਨ-ਸਿਤਾਰੇ ਅੰਬਰ ਉੱਤੇ, ਦੰਗੇ ਮੂਲ ਨਾ ਕਰਦੇ

ਚੰਨ-ਸਿਤਾਰੇ ਅੰਬਰ ਉੱਤੇ,

ਦੰਗੇ ਮੂਲ ਨਾ ਕਰਦੇ।

ਧਰਤੀ ਦੇ ਦੰਗਈਆਂ ਵਾਂਗੂੰ,

ਬੇ-ਮੌਤੇ ਨਾ ਮਰਦੇ।

ਅਰਬਾਂ-ਖਰਬਾਂ ਦੀ ਗਿਣਤੀ ਵਿੱਚ,

ਹੋ ਜਾਂਦੇ ਨੇ 'ਕੱਠੇ!

ਇੱਕ-ਦੂਜੇ ਨੂੰ ਜੱਫ਼ੀਆਂ ਪਾਉਂਦੇ,

ਦਮ ਪਿਆਰ ਦਾ ਭਰਦੇ।

 

📝 ਸੋਧ ਲਈ ਭੇਜੋ