ਚੰਨ-ਸਿਤਾਰੇ ਅੰਬਰ ਉੱਤੇ, ਫ਼ੌਜ ਬਣਾ ਕੇ ਆਉਂਦੇ

ਚੰਨ-ਸਿਤਾਰੇ ਅੰਬਰ ਉੱਤੇ,

ਫ਼ੌਜ ਬਣਾ ਕੇ ਆਉਂਦੇ।

ਨਾ ਮਜ੍ਹਬੀ, ਨਾ ਧਰਮੀਂ-

ਇਹ ਤਾਂ ਚੰਨ-ਤਾਰੇ ਅਖਵਾਉਂਦੇ।

ਅਸੀਂ ਨਾ ਪਰ ਇਨ੍ਹਾਂ ਤੋਂ ਸਿਖਦੇ,

ਇੱਕ-ਮੁੱਠ ਹੋ ਕੇ ਰਹਿਣਾ!

ਅਸੀਂ ਤਾਂ ਹਿੰਦੂ-ਸਿੱਖ-ਈਸਾਈ,

ਮੁਸਲਿਮ ਸਭ ਸਦਾਉਂਦੇ।

 

📝 ਸੋਧ ਲਈ ਭੇਜੋ