ਚੰਨ-ਸਿਤਾਰੇ ਅੰਬਰ ਉੱਤੇ, ਫਿਰਦੇ ਨਹੀਂ ਅਵਾਰਾ

ਚੰਨ-ਸਿਤਾਰੇ ਅੰਬਰ ਉੱਤੇ,

ਫਿਰਦੇ ਨਹੀਂ ਅਵਾਰਾ।

ਚੰਦਾ-ਮਾਮਾ ਬਾਤਾਂ ਪਾਵੇ,

ਤਾਰੇ ਭਰਨ ਹੁੰਗਾਰਾ।

ਜੀ ਕਰਦੈ ਮੈਂ ਤਾਰਾ ਬਣਕੇ,

ਪਹੁੰਚਾਂ ਵਿੱਚ ਅਸਮਾਨੀ!

ਮੈਨੂੰ ਵੀ ਕੋਈ ਬਾਤ ਸੁਣਾਊ,

ਮਾਮਾ 'ਚੰਨ' ਪਿਆਰਾ।

 

📝 ਸੋਧ ਲਈ ਭੇਜੋ