ਚੰਨ-ਸਿਤਾਰੇ ਅੰਬਰ ਉੱਤੇ, ਗਾਉਂਦੇ ਰਾਗ ਇਲਾਹੀ

ਚੰਨ-ਸਿਤਾਰੇ ਅੰਬਰ ਉੱਤੇ,

ਗਾਉਂਦੇ ਰਾਗ ਇਲਾਹੀ।

ਮਾਨਵਤਾ ਨੂੰ ਦੇਣ ਸੰਦੇਸ਼ਾ-

ਇਹ ਅੰਬਰਾਂ ਦੇ ਰਾਹੀ।

ਏਕੇ ਵਾਲੀ ਤਾਕਤ ਨੂੰ,

ਇਹ ਕਹਿੰਦੇ ਵੱਡੀ ਤਾਕਤ!

ਇਸ ਤਾਕਤ ਨੂੰ ਤੋੜ ਸਕੇ ਨਾ,

ਜ਼ਾਲਮ ਨਾਦਰਸ਼ਾਹੀ।

 

📝 ਸੋਧ ਲਈ ਭੇਜੋ