ਚੰਨ-ਸਿਤਾਰੇ ਅੰਬਰ ਉੱਤੇ, ਗੱਲਾਂ ਬਾਤਾਂ ਕਰਦੇ

ਚੰਨ-ਸਿਤਾਰੇ ਅੰਬਰ ਉੱਤੇ,

ਗੱਲਾਂ ਬਾਤਾਂ ਕਰਦੇ।

ਭੋਰਾ ਨਾ ਇਹ ਸ਼ੋਰ ਮਚਾਉਂਦੇ,

ਨਾ ਹੀ ਬੀਬੇ ਲੜਦੇ।

ਨਿੱਕੇ-ਵੱਡੇ 'ਕੱਠੇ ਬਹਿ ਕੇ,

ਕਰਨ ਪਿਆਰ ਦੀਆਂ ਗੱਲਾਂ!

ਇੱਕ-ਦੂਜੇ ਨੂੰ ਵੇਖ-ਵੇਖ ਕੇ,

ਨਾ ਕੁੜ੍ਹਦੇ-ਨਾ ਸੜਦੇ।

📝 ਸੋਧ ਲਈ ਭੇਜੋ