ਚੰਨ-ਸਿਤਾਰੇ ਅੰਬਰ ਉੱਤੇ, ਹੁੰਦੇ ਨਹੀਂ ਉਦਾਸ

ਚੰਨ-ਸਿਤਾਰੇ ਅੰਬਰ ਉੱਤੇ,

ਹੁੰਦੇ ਨਹੀਂ ਉਦਾਸ।

ਚੰਦਾ-ਮਾਮਾ ਤੁਰ ਜਾਂਦਾ ਜਦ,

ਆਪਣੀ ਮਈਆ ਪਾਸ।

ਸਾਰੇ ਤਾਰੇ 'ਕੱਠੇ ਹੋ ਕੇ,

ਕਹਿੰਦੇ ਚੰਦਾ ਮਾਮਾ!

ਮੱਸਿਆ ਨਾਨੀ ਜੀ ਤੋਂ ਸਾਨੂੰ,

ਲਿਆ ਕੇ ਦੇਈਂ ਵਿਸ਼ਵਾਸ।

 

📝 ਸੋਧ ਲਈ ਭੇਜੋ