ਚੰਨ-ਸਿਤਾਰੇ ਅੰਬਰ ਉੱਤੇ, ਜਦੋਂ ਸਕੂਲੇ ਆਉਂਦੇ

ਚੰਨ-ਸਿਤਾਰੇ ਅੰਬਰ ਉੱਤੇ,

ਜਦੋਂ ਸਕੂਲੇ ਆਉਂਦੇ।

ਇੱਕ-ਦੂਜੇ ਦੀਆਂ ਭੁੱਲ ਕੇ ਵੀ ਨਾ,

ਕਦੇ ਸ਼ਿਕਾਇਤਾਂ ਲਾਉਂਦੇ।

ਚੰਦਾ-ਮਾਮਾ 'ਮਾਸਟਰ' ਬਣਕੇ-

ਤਾਰਿਆਂ ਤਾਈਂ ਪੜ੍ਹਾਵੇ!

ਬੀਬੇ ਤਾਰੇ ਚੰਨ ਮਾਸਟਰ ਨੂੰ,

ਉੱਕਾ ਨਹੀਂ ਸਤਾਉਂਦੇ।

📝 ਸੋਧ ਲਈ ਭੇਜੋ