ਚੰਨ-ਸਿਤਾਰੇ ਅੰਬਰ ਉੱਤੇ, ਝੁੰਡ ਬਣਾ ਕੇ ਰਹਿੰਦੇ

ਚੰਨ-ਸਿਤਾਰੇ ਅੰਬਰ ਉੱਤੇ,

ਝੁੰਡ ਬਣਾ ਕੇ ਰਹਿੰਦੇ।

ਇੱਕ-ਦੂਜੇ ਦਾ ਦਰਦ ਵੰਡਾਉਂਦੇ,

ਵਾਂਗ ਭਰਾਵਾਂ ਬਹਿੰਦੇ।

ਨਾਲ ਪਿਆਰ ਦੇ ਰਹਿਣਾ ਯਾਰੋ,

ਇਨ੍ਹਾਂ ਕੋਲੋਂ ਸਿੱਖੋ!

ਧਰਤੀ ਦੇ ਬੰਦਿਓ ਵੇ ਕਾਹਤੋਂ,

ਆਪਸ ਦੇ ਵਿੱਚ ਡਹਿੰਦੇ ?

 

📝 ਸੋਧ ਲਈ ਭੇਜੋ