ਚੰਨ-ਸਿਤਾਰੇ ਅੰਬਰ ਉੱਤੇ, ਕਰਦੇ ਝਿਲਮਿਲ-ਝਿਲਮਿਲ

ਚੰਨ-ਸਿਤਾਰੇ ਅੰਬਰ ਉੱਤੇ,

ਕਰਦੇ ਝਿਲਮਿਲ-ਝਿਲਮਿਲ।

ਅੰਬਰ 'ਤੇ ਇਹ ਫੁੱਲ ਟਹਿਕਦੇ,

ਦਿਲ ਦੇ ਸਾਰੇ ਨਿਰਛਲ।

ਕੌਣ ਇਨ੍ਹਾਂ ਦੀ ਨਕਲ ਕਰੂਗਾ!

ਕੌਣ ਇਨ੍ਹਾਂ ਦੀਆਂ ਰੀਸਾਂ!

ਪਿਆਰ ਇਨ੍ਹਾਂ ਦਾ ਸੱਚਾ-ਸੁੱਚਾ,

ਅੰਮ੍ਰਿਤ ਵਰਗਾ ਨਿਰਮਲ।

 

📝 ਸੋਧ ਲਈ ਭੇਜੋ